en English

ਪੀ ਪੀ ਗੋਲਡੀ ਤੋਂ ਬਾਅਦ ਲੁਧਿਆਣਾ ਪੁਲੀਸ ਦਾ ਇਹ ਮੁਲਾਜ਼ਮ ਸੁਰਖੀਆਂ ਵਿਚ, ਗਰੀਬ ਲੋਕਾਂ ਦੀ ਮਦਦ, ਸੋਸ਼ਲ ਮੀਡੀਆ ਤੇ ਵਾਇਰਲ ਹੋਏ ਵੀਡੀਓ

ਲੁਧਿਆਣਾ ਪੁਲੀਸ ਅਕਸਰ ਹੀ ਆਪਣੀ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਲੁਧਿਆਣਾ ਪੁਲੀਸ ਦੇ ਮੁਲਾਜ਼ਮ ਅਸ਼ੋਕ ਚੌਹਾਨ ਦਾ ਇੱਕ ਵੱਖਰਾ ਹੀ ਵੀਡੀਓ ਨਾ ਸਿਰਫ਼ ਵਾਇਰਲ ਹੋ ਰਿਹਾ ਹੈ ਸਗੋਂ ਲੋਕ ਉਸ ਨੂੰ ਪਸੰਦ ਵੀ ਕਰ ਰਹੇ ਨੇ ਇਸ ਵੀਡੀਓ ਦੇ ਵਿਚ ਏ ਐੱਸ ਆਈ ਅਸ਼ੋਕ ਚੌਹਾਨ ਇਕ ਗ਼ਰੀਬ ਵਿਅਕਤੀ ਦੇਸ਼ ਦੀ ਸੇਵਾ ਕਰਦੇ ਨੇ ਉਸ ਨੂੰ ਪਹਿਲਾਂ ਫੜ ਕੇ ਚੰਗੀ ਤਰ੍ਹਾਂ ਨਿਭਾਇਆ ਜਾਂਦਾ ਹੈ ਫਿਰ ਚੰਗੇ ਕੱਪੜੇ ਪੁਆਏ ਜਾਂਦੇ ਨੇ ਉਸਦੇ ਵਾਲਾਂ ਦੀ ਕਟਿੰਗ ਕੀਤੀ ਜਾਂਦੀ ਹੈ ਅਤੇ ਫਿਰ ਉਸ ਨੂੰ ਖਾਣਾ ਖਵਾਉਣ ਤੋਂ ਬਾਅਦ ਕੁਝ ਪੈਸੇ ਦਿੱਤੇ ਜਾਂਦੇ ਨੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕੇ ਪੰਜਾਬ ਪੁਲੀਸ ਦੀ ਇਹ ਦਰਿਆਦਿਲੀ ਸੋਸ਼ਲ ਮੀਡੀਆ ਤੇ ਲੋਕ ਖੂਬ ਸ਼ੇਅਰ ਕਰ ਰਹੇ ਨੇ ਅਤੇ ਜਦੋਂ ਸਾਡੀ ਟੀਮ ਵੱਲੋਂ ਅਸ਼ੋਕ ਚੌਹਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ  ਲੋਕਾਂ ਦੀ ਸੇਵਾ ਕਰਨਾ ਪੁਲੀਸ ਦਾ ਫ਼ਰਜ਼ ਹੈ ਅਤੇ ਜੇਕਰ ਆਪਣੀ ਡਿਊਟੀ ਦੇ ਨਾਲ ਸਮਾਂ ਕੱਢ ਕੇ ਕਿਸੇ ਮਜਬੂਰ ਦੀ ਸੇਵਾ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ

ਅਸ਼ੋਕ ਚੌਹਾਨ ਨੇ ਦੱਸਿਆ ਕਿ ਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਹੁੰਦੀ ਹੈ ਉੱਥੇ ਇਹ ਸ਼ਖ਼ਸ ਅਕਸਰ ਹੀ ਪੁਲ ਦੇ ਹੇਠਾਂ ਬੈਠਾ ਉਨ੍ਹਾਂ ਨੂੰ ਰੋਜ਼ ਵਿਖਾਈ ਦਿੰਦਾ ਸੀ ਅਤੇ ਇਕ ਦਿਨ ਉਨ੍ਹਾਂ ਨੇ ਉਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਦਿਹਾੜੀ ਕਰਦਾ ਸੀ ਅਤੇ ਪੈਰ ਵਿੱਚ ਸੱਟ ਲੱਗਣ ਕਰਕੇ ਹੁਣ ਉਹ  ਕੰਮਕਾਰ ਕਰਨ ਚ ਅਸਮਰੱਥ ਹੈ ਉਨ੍ਹਾਂ ਕਿਹਾ ਕਿ ਉਸ ਦੀ ਹਾਲਤ ਇੰਨੀ ਖਸਤਾ ਸੀ ਕਿ ਉਸ ਦੇ ਕੋਲ ਜਾਣਾ ਵੀ ਕੋਈ ਨਹੀਂ ਚਾਹੁੰਦਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਮਨ ਬਣਾਇਆ ਅਤੇ ਫਿਰ ਉਸ ਦੀ ਇਸ ਹਾਲਤ ਦੇ ਵਿੱਚ ਸੁਧਾਰ ਕੀਤਾ ਚੰਗੇ ਕੱਪੜੇ ਪੁਆਏ ਨਿਭਾਇਆ ਦਿਵਾਇਆ ਉਸ ਨੂੰ ਦਵਾਈ ਦਿਵਾਈ ਅਤੇ ਉਸ ਨੂੰ ਹੋਰ ਵੀ ਜਿਸ ਚੀਜ਼ ਦੀ ਲੋੜ ਸੀ ਉਸ ਨੂੰ ਮੁਹੱਈਆ ਕਰਵਾਈ ਅਸ਼ੋਕ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਸਿਰਫ਼ ਇਹੀ ਸੀ ਕਿ ਉਹ ਮੁੜ ਤੋਂ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰ ਸਕੇ ਕਿਉਂਕਿ ਇਹ ਸਮਾਂ ਅਜਿਹਾ ਸੀ ਕਿ ਕਈ ਲੋਕਾਂ ਦੇ ਕੰਮਕਾਰ ਬੰਦ ਹੋ ਗਏ ਅਤੇ ਇਸ ਮਜ਼ਦੂਰ ਨੂੰ ਰੋਜ਼ੀ ਰੋਟੀ ਲਈ ਵੀ ਮੁਹਤਾਜ ਹੋਣਾ ਪੈ ਗਿਆ ਸੀ ਪਰ ਹੁਣ ਉਸ ਦੀ ਹਾਲਤ ਕਾਫ਼ੀ ਸੁਧਰ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਆਪਣਾ ਕੰਮ ਕਰ ਸਕੇਗਾ …ਅਸ਼ੋਕ ਚੌਹਾਨ ਨੇ ਕਿਹਾ ਕਿ ਸਾਨੂੰ ਇੱਕ ਦੂਜੇ ਦਾ ਹਮੇਸ਼ਾ ਸਾਥ ਦੇਣਾ ਚਾਹੀਦਾ ਹੈ ਇਹ ਹੀ ਸਭ ਤੋਂ ਵੱਡੀ ਮਨੁੱਖਤਾ ਹੈ

Top