en English

Deep Sidhu ਦੀ ਆਖਿਰੀ ਫਿਲਮ ਦਾ poster ਹੋਇਆ ਰਿਲੀਜ਼


From:
Posted On: April 2, 2022
Share:

ਸਾਗਾ ਸਟੂਡਿਓ ਜਿਸ ਦਾ ਨਾਮ ਪਹਿਲੇ ਸਾਗਾ ਮਿਊਜ਼ਿਕ ਸੀ ਇਕ ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਦੇ ਤੌਰ ਤੇ ਸਿਨੇਮਾ ਜਗਤ ਵਿੱਚ ਅਪਣਾ ਨਾਮ ਕਰ ਚੁੱਕੀ ਹੈ| ਪੰਜਾਬੀ ਫ਼ਿਲਮ ਜਗਤ ਵਿੱਚ ਵੀ ਇਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ| ਰੰਗ ਪੰਜਾਬ , ਸੰਨ ਉਫ ਮਨਜੀਤ ਸਿੰਘ, ਦਾ ਟ੍ਰੇਅਰ, ਅਰਦਾਸ ਕਰਾਂ, ਨਿਧੀ ਸਿੰਘ, ਬਲੈਕ ਪ੍ਰਿੰਸ, ਸੂਬੇਦਾਰ ਜੋਗਿੰਦਰ ਸਿੰਘ ਇਨ੍ਹਾਂ ਦੇ ਬੈਨਰ ਹੇਠ ਪ੍ਰਮੁੱਖ ਫ਼ਿਲਮਾਂ ਹਨ| ਹੁਣ ਸਾਗਾ ਮਿਊਜ਼ਿਕ ਇਕ ਵਾਰ ਫਿਰ ਤੋਂ ਇੱਕ ਸ਼ਾਨਦਾਰ ਕਹਾਣੀ ਲੈ ਕੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਅਲੱਗ ਹੋ ਚੁੱਕੇ ਖੂਨ  ਦੇ ਰਿਸ਼ਤਿਆਂ ਨੂੰ ਮੁੜ ਜੋੜਨ ਦੀ ਕਹਾਣੀ ਹੈ| ਜੋ਼ਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਗਾ ਸਟੂਡਿਓ ਇਕ ਵਾਰ ਫਿਰ ਤੋਂ ਬਠਿੰਡਾ ਵਾਲੇ ਭਾਈ ਫਿਲਮ ਦੇ ਨਾਲ਼ ਨਵੀਂ ਪੇਸ਼ਕਸ਼ ਸਾਡੇ ਆਲੇ ਨਾਲ ਦਿਲ ਜਿੱਤਣ ਨੂੰ ਬੇਤਾਬ ਹਨ| ਇਹ ਫਿਲਮ 29 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ|

ਜਤਿੰਦਰ ਮੌਹਰ ਵੱਲੋਂ ਨਿਰਮਿਤ ਕੀਤੀ ਇਹ ਮਲਟੀ ਸਟਾਰਰ ਫਿਲਮ ਵਿੱਚ ਲੇਟ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ , ਗੁੱਗੂ ਗਿੱਲ, ਮਹਾਂਬੀਰ ਭੁੱਲਰ, ਸੁਖਦੀਪ ਸੁੱਖ , ਅਮ੍ਰਿਤ ਔਲਖ ਅਤੇ ਹੋਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ| ਸਾਡੇ ਆਲੇ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਕਿਰਦਾਰ ਨਾਲ ਨਿਆਂ ਕਰੇਗਾ| ਦੀਪ ਸਿੱਧੂ ਫਿਲਮ ਦਾ ਮੁੱਖ ਹਿੱਸਾ ਰਹਿਣਗੇ ਕਿਉਂਕਿ ਇਹ ਉਨ੍ਹਾਂ ਦਾ ਆਖਰੀ ਪ੍ਰੋਜੈਕਟ ਹੈ ਜੋ ਉਹਨਾਂ ਦੇ ਦਿੱਲ ਦੇ ਬਹੁਤ ਕਰੀਬ ਸੀ| ਫਿਲਮ ਦੀ ਕਹਾਣੀ ਦੋ ਅਥਲੀਟ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ, ਜੋ ਸਮਾਜ ਦੇ ਪੇਚਿਦਾ ਗਲਿਆਰਿਆਂ ਵਿਚੋਂ ਹੋ ਕੇ ਗੁਜ਼ਰਦੀ ਹੈ|ਫਿਲਮ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਏਗਾ| ਸਾਗਾ ਮਿਊਜ਼ਿਕ ਫਿਲਮ ਜਗਤ ਵਿਚ ਬਹੁਤ ਨਾਮ ਬਣਾ ਚੁੱਕੀ ਹੈ ਤੇ ਹਮੇਸ਼ਾ ਕੁਝ ਅਲਗ ਕਹਾਣੀ ਦਰਸ਼ਕਾਂ ਦੇ ਵਿਚ ਪਰਦੇ ਉੱਪਰ ਲੈ ਕੇ ਆਉਂਦੀ ਹੈ|ਸਾਗਾ ਨੇ ਦਰਸ਼ਕਾਂ ਦੇ ਇਸ ਭਰਮ ਨੂੰ ਖਤਮ ਕੀਤਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਿਰਫ ਕਾਮੇਡੀ ਫ਼ਿਲਮਾਂ ਬਣ ਸਕਦੀਆਂ ਹਨ|

ਸਾਗਾਂ ਸਟੂਡੀਓ ਦੇ ਮਾਲਕ ਅਤੇ ਫ਼ਿਲਮ ਦੇ ਪ੍ਰੋਡਿਊਸਰ ਸੁਮਿਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਸਾਡੇ ਸਮਾਜ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ| ਇਹ ਇੱਕ ਪਰਿਵਾਰਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮਾ ਘਰ ਵਿੱਚ ਜਾ ਕੇ ਇਸ ਨੂੰ ਦੇਖਣਾ ਪਸੰਦ ਕਰਨਗੇ| ਸੁਮੀਤ ਸਿੰਘ ਨੇ ਇਸ ਤੋਂ ਇਲਾਵਾ ਦੱਸਿਆ ਕਿ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਤੋਂ ਗਾੜ੍ਹਾ ਹੁੰਦਾ ਹੈ ਤੇ ਸਾਨੂੰ ਦੁਨਿਆਵੀ ਆਕਰਸ਼ਣਾ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ| ਸਮਾਜ ਨੂੰ ਬਦਲਾਵ ਦੀ ਲੋੜ ਹੈ, ਫ਼ਿਲਮ ਵਿੱਚ ਬਹੁਤ ਸੰਜੀਦਗੀ ਨਾਲ ਦਰਸਾਇਆ ਗਿਆ ਹੈ| ਇਹ ਇੱਕ ਅੱਖਾਂ ਖੋਲ੍ਹਣ ਵਾਲਾ ਪ੍ਰੋਜੈਕਟ ਹੈ , ਜੋ ਇਹ ਸੋਚਦੇ ਹਨ ਕਿ ਪੰਜਾਬੀ ਫਿਲਮ ਇੰਡਸਟਰੀ ਸਿਰਫ ਕਮੇਡੀ ਫ਼ਿਲਮਾਂ ਬਣਾ ਸਕਦੀ ਹੈ| ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਦੇ ਅੰਦਰ ਰਹਿਣਗੇ ਤੇ ਹਮੇਸ਼ਾ ਉਹਨਾਂ ਦੀ ਕਮੀ ਸਾਨੂੰ ਮਹਿਸੂਸ ਹੁੰਦੀ ਰਹੇਗੀ|

 

Top