en English

Deep Sidhu’s last masterpiece

ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ ਸਾਡੇ ਆਲੇ ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਸ ਪੋਸਟਰ ਨੀ ਲਾਂਚ ਹੋਣ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ| ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਤੇ ਫਿਲਮ ਦੀ ਸੰਜੀਦਗੀ ਨੂੰ ਦਰਸਾ ਰਿਹਾ ਹੈ|

Saade Aale Community Poster English

ਪਿਛਲੇ ਪੋਸਟਰ ਵਿੱਚ ਦੋਸਤੀ ਭਾਈਚਾਰੇ ਅਤੇ ਖੇਡਾਂ ਉੱਪਰ ਅਧਾਰਿਤ ਪਰਤੀਤ ਹੋਣ ਵਾਲੀ ਇਹ ਫਿਲਮ, ਅੱਜ ਰਿਲੀਜ਼ ਹੋਣ ਦੇ ਨਾਲ ਹੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ| ਪੋਸਟਰ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਮੌਜੂਦ ਦੀਪ ਸਿੱਧੂ ਅਤੇ ਸੁਖਦੀਪ ਸੁੱਖ ਦੀ ਫਟੀ ਹੋਈ ਤਸਵੀਰ ਅਤੇ ਬੰਦੂਕ ਦੀ ਮੌਜੂਦਗੀ ਇਸ ਫਿਲਮ ਦੇ ਸੰਜੀਦਾ ਹਿੱਸੇ ਵੱਲ ਇਸ਼ਾਰਾ ਕਰਦੀ ਹੈ| ਇਸ ਦੇ ਨਵੇਂ ਪੋਸਟਰ ਨੇ ਸਭ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਫਿਲਮ ਕਿਸ ਤੱਥ ਉੱਤੇ ਅਧਾਰਿਤ ਹੈ| ਕੀ ਇਹ ਭਰਾ ਹਨ? ਕੀ ਇਹ ਦੋਸਤ ਹਨ? ਮਾਸੂਮ ਅਥਲੀਟ ਹਨ ਜੋ ਅਪਰਾਧਕ ਗਤੀਵਿਧੀ ਵਿੱਚ ਫਸ ਜਾਂਦੇ ਹਨ? ਯਾ ਫੇਰ ਇਹ ਇੱਕ ਐਸੀ ਖੇਡ ਤੇ ਅਧਾਰਿਤ ਫ਼ਿਲਮ ਹੈ ਜਿਸ ਦਾ ਅੰਤ ਬਹੁਤ ਭਿਆਨਕ ਹੈ?

ਸਵਰਗਵਾਸੀ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਹੋਏ ਚਿਹਰੇ ਇਸ ਫਿਲਮ ਦੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ, ਉਮੀਦ ਕੀਤੀ ਜਾ ਸਕਦੀ ਹੈ ਕਾਸਟ ਨੇ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈ| ਫਿਲਮ ਦੀ ਸ਼ੂਟਿੰਗ 2019 ਵਿਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ-19 ਵਰਗੀਆਂ ਸਮੱਸਿਆਵਾਂ ਦੇ ਚੱਲਦੇ ਫਿਲਮ ਦੀ ਤਰੀਕ ਅੱਗੇ ਵਧਦੀ ਗਈ| ਫਿਲਮ ਦਾ ਟਰੇਲਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਏਗਾ|
ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਯੂਨੀਸਿਸ ਇਂਫ਼ੋਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਦੁਆਰਾ ਡਿਜੀਟਲ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਹੈ| ਸਾਗਾ ਸਟੂਡਿਓ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ| ਕਾਮੇਡੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਸੰਜੀਦਾ ਫਿਲਮਾਂ ਦਰਸ਼ਕਾਂ ਵਿੱਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਹਨ| ਸਾਗਾ ਮਿਊਜ਼ਿਕ ਨੇ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ|

ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ ‘ਸਾਡੇ ਆਲ਼ੇ’। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ| ਆਉਣ ਵਾਲੇ ਦਿਨਾਂ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ|

Top